ਫਤਹਿਗੜ੍ਹ ਸਾਹਿਬ,22 ਮਾਰਚ ( ) “ਕਿਸੇ ਵੀ ਧਰਮ ਦੇ ਗ੍ਰੰਥ ਮਨੁੱਖਤਾ ਦਾ ਅਜਾਈ ਖ਼ੂਨ ਵਹਾਉਣ, ਵੱਖੋ ਵੱਖ ਫਿਰਕਿਆਂ ਵਿਚ ਨਫ਼ਰਤ ਪੈਦਾ ਕਰਕੇ ਮਨੁੱਖਤਾ ਦਾ ਘਾਣ ਕਰਨ ਅਤੇ ਕਿਸੇ ਪਿੰਡ, ਸ਼ਹਿਰ, ਸੂਬੇ ਜਾਂ ਮੁਲਕ ਦੇ ਅਮਨ ਪਸੰਦ ਵਾਲੇ ਮਾਹੌਲ ਨੂੰ ਠੇਸ ਪਹੁੰਚਾਉਣ ਦੀ ਬਿਲਕੁਲ ਇੰਜ਼ਾਜਤ ਨਹੀ ਦਿੰਦਾ । ਪਰ ਬੀਤੇ ਦਿਨੀ ਪਟਿਆਲੇ ਦੇ ਸਿ਼ਵ ਸੈਨਾਂ ਆਗੂ ਵਿਜ਼ੇ ਟੰਡਨ ਅਤੇ ਅੱਜ ਹਿੰਦੂ ਸੁਰੱਖਸਾ ਸੰਮਤੀ ਦੇ ਪੰਜਾਬ ਦੇ ਪ੍ਰਧਾਨ ਸ੍ਰੀ ਰਮੇਸ਼ ਦੱਤ ਵੱਲੋ ਪੰਜਾਬ ਅਤੇ ਹਿੰਦ ਦੇ ਮਾਹੌਲ ਨੂੰ ਲਾਬੂ ਲਗਾਉਣ ਵਾਲੀ ਭੜਕਾਉ ਬਿਆਨਬਾਜੀ ਕਰਕੇ ਕੇਵਲ ਸਿੱਖ ਕੌਮ ਦੇ ਮਨਾਂ ਨੂੰ ਹੀ ਨਹੀ ਠੇਸ ਪਹੁੰਚਾਈ ਗਈ ਬਲਕਿ ਹਿੰਦੂ ਗ੍ਰੰਥਾਂ ਵਿਚ ਦਰਜ ਸਮਾਜਿਕ, ਮਨੁੱਖਤਾ ਤੇ ਇਖ਼ਲਾਕ ਪੱਖੀ ਕਦਰਾਂ ਕੀਮਤਾ ਦਾ ਜਨਾਜਾਂ ਕੱਢਣ ਅਤੇ ਆਪਣੇ ਗ੍ਰੰਥਾਂ ਦ ਅਪਮਾਨ ਕਰਨ ਦੀ ਬਜ਼ਰ ਗੁਸ਼ਤਾਖੀ ਕੀਤੀ ਜਾ ਰਹੀ ਹੈ । ਜੋ ਅਤਿ ਦੁੱਖਦਾਇਕ ਅਤੇ ਸਾਜਿ਼ਸਕਾਰੀ ਮਨੁੱਖਤਾ ਵਿਰੋਧੀ ਵਰਤਾਰਾ ਹੈ ।”
ਇਹ ਵਿਚਾਰ ਅੱਜ ਇਥੇ ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਮੁੱਖ ਬੁਲਾਰਾ ਸ਼੍ਰੌਮਣੀ ਅਕਾਲੀ ਦਲ (ਅ) ਵੱਲੋ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ 1100 ਹਿੰਦੂ ਜ਼ਲਾਦਾਂ ਦੀ ਸੂਚੀ ਦੇਣ ਸੰਬੰਧੀ ਪ੍ਰਗਟਾਏ ਵਿਚਾਰਾਂ ਨੂੰ ਮੁਤੱਸਵੀ ਹਿੰਦੂਤਵ ਸੰਗਠਨਾਂ ਦੀ ਸਿੱਖ ਕੌਮ ਅਤੇ ਪੰਜਾਬ ਸੂਬੇ ਵਿਰੋਧੀ ਸਾਜਿਸ ਕਰਾਰ ਦਿੰਦੇ ਹੋਏ ਪਾਰਟੀ ਦੇ ਮੁੱਖ ਦਫ਼ਤਰ ਤੋ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਹਿੰਦੂਤਵ ਹਕੂਮਤ ਜਾਂ ਹਿੰਦੂਤਵ ਤਾਕਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼ਹੀਦ ਕਰ ਵੀ ਦੇਣਗੀਆਂ, ਤਾਂ ਉਹ ਕੋਈ ਵੱਡਾ ਮਾਅਰਕਾ ਨਹੀ ਮਾਰ ਲੈਣਗੀਆਂ । ਲੇਕਿਨ ਇਸ ਸ਼ਹੀਦੀ ਉਪਰੰਤ ਜੋ ਜਾਹੋ-ਜ਼ਲਾਲ ਸਿੱਖ ਕੌਮ ਵਿਚ ਪ੍ਰਚੰਡ ਹੋਵੇਗਾ, ਉਹ ਬਿਲਕੁਲ ਦਸਵੀ ਪਾਤਸਾਹੀ ਦੇ ਸਮੇ ਜ਼ਬਰ ਅਤੇ ਜੁਲਮ ਵਿਰੁੱਧ ਹੋਏ ਵਰਤਾਰੇ ਨੂੰ ਦੁਹਰਾਉਣ ਦਾ ਇਕ ਸਬੱਬ ਬਣੇਗਾ, ਜਿਸ ਤੋ ਹਿੰਦੂਤਵ ਤਾਕਤਾਂ ਅਤੇ ਮੁਤੱਸਵੀ ਲੋਕ ਅਣਜਾਣ ਬੈਠੇ ਹਨ ।ਉਹਨਾਂ ਕਿਹਾ ਕਿ “ਸਿੱਖ ਕੌਮ ਕੋਈ ਖੰਡ ਦੇ ਮਖਾਣੇ ਨਹੀ ਜਿਸ ਨੂੰ ਕੋਈ ਚਬਾਅ ਜਾਂ ਨਿਘਾਰ ਲਵੇਗਾਂ, ਸਿੱਖ ਲੋਹੇ ਦੇ ਉਹ ਦਾਣੇ ਹਨ ਜੋ ਚਬਾਉਣ ਜਾਂ ਨਿਘਾਰਨ ਵਾਲੇ ਦੀਆਂ ਆਦਰਾਂ ਪਾੜ ਸੁੱਟਣਗੇ । ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ।
ਉਹਨਾਂ 1100 ਜ਼ਲਾਦਾਂ ਦੀ ਸੂਚੀ ਪੇਸ ਕਰਨ ਦਾ ਦਾਅਵਾ ਕਰਨ ਵਾਲੇ ਗਿੱਦੜਾਂ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਵੰਗਾਰਦੇ ਹੋਏ ਕਿਹਾ ਕਿ ਇਹਨਾਂ ਸ਼ਾਜਸਕਾਰੀ ਜ਼ਲਾਦਾਂ ਦੇ ਪੂਰਵਜ਼ ਉਦੋ ਕਿਥੇ ਸਨ ਜਦੋ ਮੁਗਲ ਧਾੜਵੀ ਇਹਨਾਂ ਦੀਆਂ ਸਤਿਕਾਰਯੋਗ ਧੀਆਂ-ਭੈਣਾਂ ਨੂੰ ਜ਼ਬਰੀ ਚੁੱਕ ਕੇ ਲੈ ਜਾਦੇ ਸਨ ਅਤੇ ਬਸ਼ਰੇ ਦੇ ਬਜ਼ਾਰਾਂ ਵਿਚ ਟਕੇ-ਟਕੇ ਵਿਚ ਵੇਚ ਦਿੰਦੇ ਸਨ । ਦੂਸਰਾਂ ਜਦੋ ਔਰੰਗਜੇਬ ਸਵਾ-ਸਵਾ ਮਣ ਦੇ ਇਹਨਾਂ ਦੇ ਜਨੇਊ ਲਾਹ ਕੇ ਅਤੇ ਇਨ੍ਹਾਂ ਨੂੰ ਰੋਜ਼ਾਨਾਂ ਹੀ ਹਜ਼ਾਰਾਂ ਲੱਖਾ ਵੱਡੀ ਗਿਣਤੀ ਵਿਚ ਕਤਲ ਕਰਕੇ ਫਿਰ ਰੋਟੀ ਖਾਂਦਾ ਸੀ । ਅੱਜ ਇਹ ਬੇਗੈਰਿਤ ਅਤੇ ਬੇ ਅਣਖ਼ੀ ਲੋਕ ਉਸ ਕੌਮ ਨੂੰ ਗੈਰ ਦਲੀਲ ਬਿਆਨਬਾਜੀ ਕਰ ਰਹੇ ਹਨ, ਜਿਸ ਨੇ ਬੀਤੇ ਸਮੇ ਵਿਚ ਇਹਨਾਂ ਦੀ ਰੱਖਿਆਂ ਕੀਤੀ, ਨੌਵੀ ਪਾਤਸਾਹੀ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਨੇ ਚਾਂਦਨੀ ਚੌਕ ਦਿੱਲੀ ਵਿਖੇ ਸਾਹਦਤ ਦੇਣੀ ਪਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸਰਬੰਸ ਵਾਰਨਾ ਪਿਆ । ਉਹਨਾਂ ਅਜਿਹੇ ਮਾਹੌਲ ਨੂੰ ਗੰਧਲਾਂ ਕਰਨ ਵਾਲਿਆ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਹ ਅਜਿਹੀਆਂ ਕਾਰਵਾਈਆ ਤੋ ਬਾਜ ਆਉਣ, ਵਰਨਾਂ ਅਜਿਹੀਆਂ ਮਨੁੱਖਤਾ ਵਿਰੋਧੀ ਸਾਜਿ਼ਸਾਂ ਰਚਣ ਵਾਲੇ, ਇਸ ਲਗਾਈ ਜਾ ਰਹੀ ਤੀਲੀ ਦੇ ਭਾਬੜ ਤੋ ਨਹੀ ਬਚ ਸਕਣਗੇ ਅਤੇ ਸਿੱਖ ਕੌਮ ਆਪਣੀਆਂ ਮਹਾਨ ਰਿਵਾਇਤਾਂ ਨੂੰ ਹਰ ਕੀਮਤ ਤੇ ਕਾਇਮ ਰੱਖੇਗੀ । ਜਿਥੋ ਤੱਕ ਅਜਿਹੇ ਹਿੰਦੂਤਵ ਆਗੂਆਂ ਨੇ ਖ਼ਾਲਿਸਤਾਨ ਦੇ ਰੂਪ ਨੂੰ ਵਿਗਾੜਦੇ ਹੋਏ ਬਿਆਨਬਾਜੀ ਕੀਤੀ ਹੈ ਉਸ ਤੋ ਅਸੀ ਸਪੱਸਟ ਕਰ ਦੇਣਾ ਚਾਹੁੰਦੇ ਹਾਂ ਕਿ ਖ਼ਾਲਿਸਤਾਨ ਵਿਚੋ ਕਿਸੇ ਵੀ ਹਿੰਦੂ, ਮੁਸਲਿਮ, ਈਸਾਈ ਆਦਿ ਨੂੰ ਜਾਣ ਦੀ ਲੋੜ ਮਹਿਸੂਸ ਨਹੀ ਹੋਵੇਗੀ, ਕਿਉਕਿ ਖ਼ਾਲਿਸਤਾਨ ਦੀ ਹਕੂਮਤ ਤਾਂ “ਸਰਬੱਤ ਦੇ ਭਲੇ” “ਨਾ ਕੋਈ ਵੈਰੀ ਨਹੀ ਬੈਗਾਨਾਂ, ਸਗਲਿ ਸੰਗ ਹਮ ਕੋ ਬਣ ਆਈ” ਦੀ ਵਿਸ਼ਾਲਤਾਂ ਦੀ ਸੋਚ ਤੇ ਅਧਾਰਿਤ ਹੋਵੇਗੀ ਅਤੇ ਕਿਸੇ ਵੀ ਇਨਸ਼ਾਨ, ਧਰਮ, ਕੌਮ, ਫਿਰਕੇ ਨਾਲ ਰਤੀ ਭਰ ਵੀ ਵਿਤਕਰਾ ਨਹੀ ਹੋਵੇਗਾ ।

No comments:
Post a Comment