ਨਵੀਂ ਦਿੱਲੀ, 21 ਮਾਰਚ (ਏਜੰਸੀ) - ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਜੇ. ਡੀ. ਯੂ. , ਭਾਜਪਾ ਤੇ ਖੱਬੇ ਪੱਖੀ ਮੈਂਬਰਾਂ ਨੇ ਗਰੀਬੀ ਦੇ ਬਾਰੇ 'ਚ ਯੋਜਨਾ ਕਮਿਸ਼ਨ ਦੇ ਮਾਪਦੰਡਾਂ ਤੇ ਉਨ੍ਹਾਂ 'ਤੇ ਅਧਾਰਿਤ ਅੰਕੜਿਆਂ ਨੂੰ ਗਲਤ ਕਰਾਰ ਦਿੰਦੇ ਹੋਏ ਸਵਾਲਾਂ ਦੀ ਕਾਰਵਾਈ ਮੁਲਤਵੀ ਕਰਨ ਦੀ ਮੰਗ ਕੀਤੀ। ਲੋਕਸਭਾ ਸਪੀਕਰ ਮੀਰਾ ਕੁਮਾਰੀ ਨੇ ਕਿਹਾ ਕਿ ਗਰੀਬੀ ਦੇ ਬਾਰੇ 'ਚ ਯੋਜਨਾ ਆਯੋਗ ਨੇ ਨਵੇਂ ਆਂਕੜਿਆਂ 'ਤੇ ਪ੍ਰਸ਼ਨਕਾਲ ਮੁਲਤਵੀ ਕਰਨ ਦਾ ਨੋਟਿਸ ਪ੍ਰਾਪਤ ਹੋਇਆ ਹੈ ਪਰ ਨਿਯਮਾਂ ਦੇ ਮੁਤਾਬਿਕ ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਸਪੀਕਰ ਨੇ ਪ੍ਰਸ਼ਨਕਾਲ ਚਲਾਉਣ ਦਾ ਆਦੇਸ਼ ਦਿੱਤਾ ਪਰ ਜੇ. ਡੀ. ਯੂ. ਭਾਜਪਾ ਤੇ ਖੱਬੇ ਪੱਖੀ ਦਲਾਂ ਨੇ ਹੰਗਾਮਾ ਜਾਰੀ ਰੱਖਿਆ। ਹੰਗਾਮਾ ਕਰਨ ਵਾਲੇ ਮੈਂਬਰ ਵਿਰੋਧ ਕਰਦੇ ਹੋਏ ਸਪੀਕਰ ਦੀ ਸੀਟ ਤਕ ਆ ਗਏ। ਇਸੇ ਦੌਰਾਨ ਪ੍ਰਧਾਨ ਮੰਤਰੀ ਦਫਤਰ ਦੇ ਰਾਜ ਮੰਤਰੀ ਨਰਾਇਣ ਸਾਮੀ ਨੇ ਸ਼ਰਦ ਯਾਦਵ ਦੇ ਕੋਲ ਜਾ ਕੇ ਕੁਝ ਗੱਲਬਾਤ ਵੀ ਕੀਤੀ। ਹੰਗਾਮਾ ਰੁਕਦਾ ਨਾ ਵੇਖ ਮੀਰਾ ਕੁਮਾਰੀ ਨੇ ਲੋਕ ਸਭਾ ਕਾਰਵਾਈ 12 ਵਜੇ ਤਕ ਮੁਲਤਵੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਯੋਜਨਾ ਕਮਿਸ਼ਨ ਦੇ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਿਕ 2009-2010 'ਚ ਗਰੀਬੀ ਦਾ ਅਨੁਪਾਤ 29.8 ਪ੍ਰਤੀਸ਼ਤ ਦੱਸਿਆ ਗਿਆ ਹੈ ਜੋ ਕਿ 2004-2005 ਦੇ 37.2 ਪ੍ਰਤੀਸ਼ਤ ਤੋਂ ਕਾਫੀ ਘੱਟ ਹੈ। ਇਹ ਅੰਕੜੇ ਸ਼ਹਿਰ 'ਚ 28.5 ਰੁਪਏ ਤੇ ਪੇਂਡੂ ਖੇਤਰ 'ਚ 22.42 ਰੁਪਏ ਪ੍ਰਤੀ ਵਿਅਕਤੀ ਰੋਜ਼ਾਨਾ ਖਰਚ ਨੂੰ ਅਧਾਰ ਮੰਨ ਕੇ ਤਿਆਰ ਕੀਤੇ ਗਏ ਹਨ।
Wednesday, 21 March 2012
Subscribe to:
Post Comments (Atom)

No comments:
Post a Comment