Image and video hosting by TinyPic

Welcome Ji.......

Dear Friends If you are WITH Bhai Balwant Singh Rajoana invite your friends in This Event http://www.facebook.com/events/366391103392961/

Friday, 23 March 2012

ਸਿੰਘ ਸਾਹਿਬ ਵਿਧਾਨ ਸਭਾ ‘ਚੋ ਰਾਜੋਆਣਾ ਦੇ ਹੱਕ ‘ਚ ਮਤਾ ਪਾਸ ਕਰਵਾਉਣ

ਅਜੀਤ  22.03.12




















ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਬਾਬਤ ਸੰਸਦ ਮੈਂਬਰ ਨੂੰ ਮੰਗ-ਪੱਤਰ
ਪੈਰਿਸ, 21 ਮਾਰਚ (ਹਰਪ੍ਰੀਤ ਕੌਰ ਪੈਰਿਸ)-ਫਰਾਂਸ ਦੇ ਜੰਮਪਲ ਨੌਜਵਾਨਾਂ ਵੱਲੋਂ ਬਣਾਈ ਜਥੇਬੰਦੀ 'ਸਿੱਖਜ਼ ਦੇ ਫਰਾਂਸ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਰਾਂਸ ਇਕਾਈ) ਦੇ ਨੁਮਾਇੰਦਿਆਂ ਵੱਲੋਂ ਫਰਾਂਸ ਦੀ ਸੰਸਦ ਮੈਂਬਰ ਮੈਰੀ-ਜੌਰਜ-ਬੁਫੇ ਨੂੰ ਮਿਲ ਕੇ ਸ: ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਨੂੰ ਰੁਕਵਾਉਣ ਲਈ ਭਾਰਤ ਸਰਕਾਰ 'ਤੇ ਦਬਾਅ ਪਾਉਣ ਦੀ ਮੰਗ ਕੀਤੀ ਗਈ। ਭਾਈ ਰਣਜੀਤ ਸਿੰਘ (ਐਡਵੋਕੇਟ) ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਮੀਤ ਪ੍ਰਧਾਨ ਸ: ਦਲਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਨੇ ਪੂਰਨ ਭਰੋਸਾ ਦਿਵਾਇਆ ਕਿ ਉਹ ਰਾਜੋਆਣਾ ਦੀ ਸਜ਼ਾ ਰੱਦ ਕਰਵਾਉਣ ਲਈ ਫਰਾਂਸ ਦੇ ਵਿਦੇਸ਼ ਮੰਤਰੀ ਮਿ: ਆਲੇਨ ਜੁਪ ਅਤੇ ਵਿਦੇਸ਼ ਮਾਮਲਿਆਂ ਬਾਰੇ ਯੂਰਪੀਅਨ ਕਮਿਸ਼ਨਰ ਸ੍ਰੀਮਤੀ ਕੈਥਰਿਨ ਆਸਟੋਨ ਅਤੇ ਐਮਨੈਸਿਟੀ ਇੰਟਰਨੈਸ਼ਨਲ ਨੂੰ ਪੱਤਰ ਲਿਖੇਗੀ। ਭਾਈ ਪਰਮਜੀਤ ਸਿੰਘ ਸੋਹਲ, ਭਾਈ ਚੈਨ ਸਿੰਘ, ਭਾਈ ਹਰਜਿੰਦਰ ਸਿੰਘ ਦਿਓਲ, ਭਾਈ ਦਲਵਿੰਦਰ ਸਿੰਘ ਘੁੰਮਣ, ਨੌਜਵਾਨ ਰਣਜੀਤ ਸਿੰਘ ਅਤੇ ਹਰਮਨਦੀਪ ਸਿੰਘ ਵੱਲੋਂ ਐਮ। ਪੀ। ਮੈਰੀ-ਜੌਰਜ ਬੁਫੇ ਦਾ ਸਿੱਖ ਮਸਲਿਆਂ ਨੂੰ ਏਨੀ ਸੰਜੀਦਗੀ ਨਾਲ ਸੁਣਨ ਅਤੇ ਉਸ 'ਤੇ ਵਿਚਾਰ ਕਰਨ ਸਬੰਧੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ।


ਰਾਜੋਆਣਾ ਨੂੰ ਲਗਾਈ ਜਾ ਰਹੀ ਫਾਂਸੀ ਦੀ ਸਜ਼ਾ ਦੇ ਵਿਰੁੱਧ ਭਾਰੀ ਰੋਸ
ਬਰੇਸ਼ੀਆ(ਇਟਲੀ), 21 ਮਾਰਚ (ਬਲਦੇਵ ਸਿੰਘ ਬੂਰੇ ਜੱਟਾਂ)-ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਵਿਰੁੱਧ ਇਟਲੀ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਧਰਮ ਪ੍ਰਚਾਰਕ ਕਮੇਟੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਟਲੀ ਦੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਭਾਈ ਹਰਵੰਤ ਸਿੰਘ ਦਾਦੂਵਾਲ, ਸਿੱਖ ਫੈਡਰੇਸ਼ਨ ਇਟਲੀ ਦੇ ਭਾਈ ਤਲਵਿੰਦਰ ਸਿੰਘ ਬਡਾਲੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੀ ਇਟਲੀ ਇਕਾਈ ਦੇ ਭਾਈ ਲਾਲ ਸਿੰਘ ਸੁਰਤਾਪੁਰ, ਭਾਈ ਅਮਰੀਕ ਸਿੰਘ ਬੂਰੇਜੱਟਾਂ, ਭਾਈ ਜੋਗਿੰਦਰ ਸਿੰਘ ਰਿਜੋਮੀਲੀਆ, ਗੁਰਦੁਆਰਾ ਸਾਹਿਬ ਸ੍ਰੀ ਤੋਰੇ ਦੀ ਪਿਚਨਾਰਦੀ(ਕਿਰਮੋਨਾ) ਦੇ ਭਾਈ ਜਤਿੰਦਰ ਸਿੰਘ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸੰਨਜਵਾਨੀ ਤੋਂ ਭਾਈ ਸਤਨਾਮ ਸਿੰਘ, ਗੁਰਦੁਆਰਾ ਸ੍ਰੀ ਸਿੰਘ ਸਭਾ ਰਿਜੋਮਿਲੀਆ ਤੋ ਭਾਈ ਹਰਪਾਲ ਸਿੰਘ, ਭਾਈ ਇਕਬਾਲ ਸਿੰਘ ਸੋਢੀ, ਮਾਨਤੋਵਾ ਤੋਂ ਭਾਈ ਪਿਸ਼ੌਰਾ ਸਿੰਘ, ਪੋਰਦੀਨੋਨੇ ਤੋਂ ਭਾਈ ਸਤਵਿੰਦਰ ਸਿੰਘ ਸੱਤੀ, ਭਾਈ ਲਾਲ ਸਿੰਘ ਗੁਰੂ ਘਰ ਅਲਸਾਦਰੀਆ, ਗੁਰਦੁਆਰਾ ਸ੍ਰੀ ਸਾਧ ਸੰਗਤ ਉਰਮੈਲੇ(ਤਰਵੀਜ਼) ਤੋਂ ਭਾਈ ਹਰਬੰਸ ਸਿੰਘ ਖੰਨਾ, ਭਾਈ ਪਿਆਰਾ ਸਿੰਘ, ਕਸਤਲਗੋਮਬੈਰਤੋ ਤੋਂ ਭਾਈ ਹਰਵੰਤ ਸਿੰਘ ਦਾਦੂਵਾਲ, ਭਾਈ ਕੁਲਵਿੰਦਰ ਸਿੰਘ, ਭਾਈ ਭਗਵਾਨ ਸਿੰਘ, ਮੋਦਨੇ ਤੋਂ ਭਾਈ ਸਤਨਾਮ ਸਿੰਘ (ਕੀਰਤਨੀ ਜਥਾ), ਮਹਿੰਦਰ ਸਿੰਘ ਤੋਰੀਨੋ, ਭਾਈ ਸਵਰਨ ਸਿੰਘ ਬੈਰਗਾਮੋ ਆਦਿ ਨੇ ਕਿਹਾ ਹੈ ਕਿ ਸਾਨੂੰ ਸਭ ਸੰਗਤਾਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੁਕਵਾਉਣ ਲਈ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਕਰਨੀ ਚਾਹੀਦੀ ਹੈ।


ਸਿੱਖ ਇੱਕ ਪਲੇਟਫਾਰਮ 'ਤੇ ਇਕੱਤਰ ਹੋਣ- ਭਾਊ
ਹਮਬਰਗ, 21 ਮਾਰਚ (ਅਮਰਜੀਤ ਸਿੰਘ ਸਿੱਧੂ)-ਗੁਰਦੁਆਰਾ ਸਿੰਘ ਸਭਾ ਹਮਬਰਗ ਦੇ ਪ੍ਰਧਾਨ ਸ: ਦਲਬੀਰ ਸਿੰਘ ਭਾਊ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੀ ਤਰੀਕ ਦਾ ਐਲਾਨ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿਚ ਸਿੱਖ ਅਜੇ ਵੀ ਗੁਲਾਮ ਹਨ। ਸ: ਭਾਊ ਨੇ ਕਿਹਾ ਕਿ ਸਾਨੂੰ ਸਮੂਹ ਸਿੱਖਾਂ ਨੂੰ ਇਕ ਪਲੇਟਫਾਰਮ 'ਤੇ ਇਕੱਤਰ ਹੋ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ।
ਲੂਵਨ (ਬੈਲਜ਼ੀਅਮ), (ਅਮਰਜੀਤ ਸਿੰਘ ਭੋਗਲ)-ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਪੂਰੇ ਯੂਰਪ ਵਿਚ ਗ਼ਮ ਦੀ ਲਹਿਰ ਹੈ। ਭਾਈ ਜਗਦੀਸ਼ ਸਿੰਘ ਭੂਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ, ਹਰਵਿੰਦਰ ਸਿੰਘ ਭਤੇੜੀ, ਗੁਰਦਿਆਲ ਸਿੰਘ ਢਕਾਨਸੂ (ਬੱਬਰ ਤਲਵਿੰਦਰ ਗਰੁੱਪ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਔਲਖ, ਬਾਬਾ ਰਜਿੰਦਰ ਸਿੰਘ, ਸੁਖਵਿੰਦਰ ਸਿੰਘ ਮੁਲਤਾਨੀ-ਨਿਸ਼ਾਨ ਸਿੰਘ ਗੁਰਦਾਸਪੁਰੀ, ਗੁਰਦੁਆਰਾ ਸੰਗਤ ਸਾਹਿਬ ਦੇ ਸਾਬਕਾ ਪ੍ਰਧਾਨ ਭਾਈ ਮਹਿੰਦਰ ਸਿੰਘ ਖਾਲਸਾ, ਗੁਰਦੁਆਰਾ ਗੁਰੂ ਨਾਨਕ ਸਾਹਿਬ ਬਰਸਲਜ਼ ਦੇ ਪ੍ਰਧਾਨ ਭਾਈ ਜਰਨੈਲ ਸਿੰਘ, ਗੁਰਦੁਆਰਾ ਸੰਗਤ ਸਾਹਿਬ ਸਤਿਰੂਧਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ, ਬਾਬਾ ਕ੍ਰਿਪਾਲ ਸਿੰਘ ਤੋਂ ਇਲਾਵਾ ਨਿਰਮਲ ਸਿੰਘ ਬੇਟੇਕੋਮ, ਸੁਖਦੇਵ ਸਿੰਘ ਐਂਟਵਰਪਨ ਨੇ ਆਪਣੇ ਵੱਖਰੇ-ਵੱਖਰੇ ਬਿਆਨਾਂ ਵਿਚ ਕਿਹਾ ਕਿ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਫਾਂਸੀ 'ਤੇ ਟੰਗ ਰਹੀ ਹੈ।


ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦੇ ਹੁਕਮ ਦਾ ਤਿੱਖਾ ਵਿਰੋਧ
ਕੈਲਗਰੀ, 21 ਮਾਰਚ (ਜਸਜੀਤ ਸਿੰਘ ਧਾਮੀ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਕੈਲਗਰੀ ਦੀ ਮੀਟਿੰਗ ਸ: ਜਰਨੈਲ ਸਿੰਘ ਚੀਮਾ ਅਤੇ ਸ: ਰਣਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਹੁਕਮ ਦੇਣ ਦੀ ਪੁਰਜ਼ੋਰ ਨਿੰਦਿਆ ਕੀਤੀ ਗਈ।

ਭਾਈ ਰਾਜੋਆਣਾ ਦੀ ਫਾਂਸੀ ਦੇ ਸਬੰਧ 'ਚ ਸਿੱਖ ਕੌਮ ਕਮੁੱਠ ਹੋਵੇ-ਜਥੇਦਾਰ ਮਟਵਾਣੀ
ਮੋਗਾ, 21 ਮਾਰਚ (ਸ।ਰ।)-ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਹਰਮੇਲ ਸਿੰਘ ਮਟਵਾਣੀ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਸਬੰਧ ਵਿਚ ਪੂਰੀ ਸਿੱਖ ਕੌਮ ਨੂੰ ਇਕਮੁੱਠ ਹੋ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨੇ ਚਾਹੀਦੇ ਹਨ। ਸਰਕਾਰ ਨੂੰ ਇਸ ਸਬੰਧ ਵਿਚ ਮਜ਼ਬੂਰ ਕਰ ਦੇਣਾ ਚਾਹੀਦਾ ਹੈ ਕਿ ਸਰਕਾਰ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਫਾਂਸੀ ਰੁਕਾਵੇ। ਇਸ ਮੌਕੇ ਉਨ੍ਹਾਂ ਨਾਲ ਦਲਜੀਤ ਸਿੰਘ ਘੋਲੀਆ, ਬਲਦੇਵ ਸਿੰਘ ਗਗੜਾ, ਹਾਕਮ ਸਿੰਘ ਫੌਜੀ, ਨਾਨਕ ਸਿੰਘ ਸਰਕਲ ਮੀਤ ਪ੍ਰਧਾਨ, ਕੁਲਦੀਪ ਸਿੰਘ, ਇਕਬਾਲ ਸਿੰਘ, ਜੋਗਿੰਦਰ ਸਿੰਘ ਝੰਡੇਆਣਾ, ਸੁਖਜਿੰਦਰ ਸਿੰਘ ਅਜੀਤਵਾਲ, ਗੁਰਮੇਲ ਸਿੰਘ, ਸੁਰਜੀਤ ਸਿੰਘ ਕੋਕਰੀ, ਮੇਜਰ ਸਿੰਘ ਖਾਲਸਾ, ਬਲਕਰਨ ਸਿੰਘ ਮਟਵਾਣੀ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਕਪੂਰੇ, ਸਵਰਨ ਸਿੰਘ ਆਦਿ ਹਾਜ਼ਰ ਸਨ।
ਰੋਜ਼ਾਨਾ ਸਪੋਕਸਮੈਨ  22.03.12 
























































ਜਗਬਾਣੀ  22.03.12 














ਪਹਿਰੇਦਾਰ    22.03.12

   
Share on :

No comments:

Post a Comment