ਚੰਡੀਗੜ੍ਹ, 21 ਮਾਰਚ (ਏਜੰਸੀ)- ਪੰਜਾਬ 'ਚ ਬਿਜਲੀ ਦੀ ਸਪਲਾਈ ਅਤੇ ਮੰਗ ਦੇ ਵਿਚਾਲੇ ਫਰਕ ਨੂੰ ਖਤਮ ਕਰਨ ਲਈ ਗੁਆਂਢੀ ਰਾਜਾਂ ਦੀ ਬਿਜਲੀ ਇਕਾਈਆਂ ਤੋਂ ਬਿਜਲੀ ਖਰੀਦਣ ਦੀ ਯੋਜਨਾ ਬਣਾਈ ਹੈ। ਚੰਡੀਗੜ੍ਹ ਨੂੰ ਫਿਲਹਾਲ 276-303 ਮੈਗਾਵਾਟ ਬਿਜਲੀ ਦੀ ਜ਼ਰੂਰਤ ਹੈ, ਪਰ ਵਰਤਮਾਨ 'ਚ ਸੈਂਟਰਲ ਜਨਰੇਟਿੰਗ ਸਟੇਸ਼ਨ (ਸੀ.ਜੀ.ਐਸ.) ਤੋਂ ਰਾਜ ਨੂੰ 135-220 ਮੈਗਾਵਾਟ ਬਿਜਲੀ ਦੀ ਹੀ ਸਪਲਾਈ ਹੋ ਰਹੀ ਹੈ। ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਤੇ ਅਜਿਹੇ 'ਚ ਪੰਜਾਬ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਜਲੀ ਦੀ ਕਿੱਲਤ ਝਲਣੀ ਪੇ ਸਕਦੀ ਹੈ। ਇਸ ਲਈ ਇਸ ਸਾਲ ਰਾਜ ਦੇ ਬਿਜਲੀ ਵਿਭਾਗ ਨੂੰ ਬਿਜਲੀ ਸਪਲਾਈ ਦੇ ਲਈ ਆਪਣੀਆਂ ਨੇੜ੍ਹੇ ਦੀਆਂ ਇਕਾਈਆਂ 'ਤੇ ਹੀ ਨਿਰਭਰ ਕਰਨਾ ਪਵੇਗਾ। ਉਮੀਦ ਹੈ ਕਿ ਅਗਲੇ ਮਹੀਨੇ ਤੱਕ ਰਾਜ ਦਾ ਤਾਪਮਾਨ ਵਧ ਜਾਵੇਗਾ, ਅਜਿਹੇ 'ਚ ਬਿਜਲੀ ਦੀ ਮੰਗ 'ਚ ਵੀ ਵਾਧਾ ਹੋਵੇਗਾ। ਰਾਜ ਦੁਆਰਾ ਨਿਰਧਾਰਤ ਕੀਤੀ ਗਈ ਮੰਗ ਨੂੰ ਪੂਰਾ ਕਰਨ ਲਈ ਰਾਜ ਦੇ ਬਿਜਲੀ ਵਿਭਾਗ ਨੇ ਜੰਮੂ ਕਸ਼ਮੀਰ ਦੀਆਂ ਬਿਜਲੀ ਇਕਾਈਆਂ ਤੋਂ ਇਕ ਮਈ ਤੋਂ 31 ਅਗਸਤ ਤੱਕ ਦੇ ਲਈ 30 ਮੈਗਾਵਾਟ ਬਿਜਲੀ ਸਪਲਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਲ 2011 ਦੇ ਦਸੰਬਰ ਅਤੇ ਜਨਵਰੀ ਮਹੀਨੇ ਦੇ ਦੌਰਾਨ ਚੰਡੀਗੜ 'ਚ 6 ਫੀਸਦੀ ਦੀ ਕਮੀ ਆਈ ਸੀ, ਜਿਸ ਕਾਰਨ ਹਰ ਦਿਨ ਸਵੇਰੇ 8 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਬਿਜਲੀ ਦੀ ਕਟੌਤੀ ਕੀਤੀ ਜਾਂਦੀ ਸੀ।
Wednesday, 21 March 2012
Subscribe to:
Post Comments (Atom)

No comments:
Post a Comment