ਰਾਏਕੋਟ/ਮੁਲਾਂਪੁਰ ਦਾਖਾ, 18 ਮਾਰਚ (ਆਤਮਾ ਸਿੰਘ/ਵਰਮਾ) : ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਹਤਿਆ-ਕਾਂਡ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਹੌਸਲੇ ਭਾਵੇਂ ਹਾਲੇ ਪੂਰੀ ਤਰ੍ਹਾਂ ਬੁ¦ਦ ਹਨ ਪਰ ਸਿੱਖ ਪੰਥ ਨਾਲ ਸਬੰਧਤ ਕੁੱਝ ਜਥੇਬੰਦੀਆਂ, ਧਾਰਮਕ ਆਗੂਆਂ ਅਤੇ ਪੰਜਾਬ ਵਾਸੀਆਂ ਦੇ ਦਿਲਾਂ ਵਿਚ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰ ਕਰ ਦੇਣ ਦੀ ਭਾਵਨਾ ਪ੍ਰਚੰਡ ਹੁੰਦੀ ਜਾ ਰਹੀ ਹੈ। ਭਾਈ ਰਾਜੋਆਣਾ ਦੇ ਪਿੰਡ ਰਾਜੋਆਣਾ ਕਲਾਂ ਵਿਖੇ ਸਥਿਤ ਗੁਰਦਵਾਰਾ ਮੰਜੀ ਸਾਹਿਬ ਵਿਚ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਬਲਬੀਰ ਸਿੰਘ ¦ਮੇ ਜੱਟਪੁਰਾ ਦੀ ਰਹਿਨੁਮਾਈ ਹੇਠ ਇਲਾਕੇ ਦੇ ਸੈਂਕੜੇ ਲੋਕਾਂ ਨੇ ਭਾਈ ਰਾਜੋਆਣਾ ਦੀ ਚੜ੍ਹਦੀਕਲਾ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਅੱਗੇ ਅਰਦਾਸ ਕੀਤੀ। ਭਾਈ ਦਾਦੂਵਾਲ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਫਾਂਸੀ ਜੇ ਨਾ ਰੋਕੀ ਗਈ ਤਾਂ ਇਹ ਬੱਜਰ ਗ਼ਲਤੀ ਹੋਵੇਗੀ। ਪੰਜਾਬ ਸਰਕਾਰ ਦੇ ਬਿਆਨ ਕਿ ਭਾਈ ਰਾਜੋਆਣਾ ਨੂੰ ਪੰਜਾਬ ਵਿਚ ਫਾਂਸੀ ਨਹੀਂ ਲਗਣ ਦਿਤੀ ਜਾਵੇਗੀ, ਬਾਰੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਈ ਦਾਦੂਵਾਲ ਨੇ ਕਿਹਾ ਕਿ ਅਪਣੇ-ਆਪ ਨੂੰ ਸਿੱਖ ਧਰਮ ਦਾ ਪੋਪ ਅਖਵਾਉਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਫਾਂਸੀ ਦੀ ਸਜ਼ਾ ਰੁਕਵਾਉਣ ਜਾਂ ਕੋਈ ਕਾਨੂੰਨੀ ਚਾਰਾਜੋਈ ਕਰਨ ਵਾਲਾ ਬਿਆਨ ਤਾਂ ਕੀ ਦੇਣਾ ਸੀ ਸਗੋਂ ਅਜਿਹਾ ਕਰ ਕੇ ਉਨ੍ਹਾਂ ਨੇ ਅਪਣੀ ਮੌਕਾ-ਪ੍ਰਸਤੀ ਦਾ ਪ੍ਰਗਟਾਵਾ ਕੀਤਾ ਹੈ। ਭਾਈ ਦਾਦੂਵਾਲ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਉਹ ਰਾਜੋਆਣਾ ਦੀ ਫਾਂਸੀ ਰੋਕਣ ਲਈ ਹਰ ਸੰਭਵ ਯਤਨ ਕਰਨਗੇ। ਦੂਜੇ ਪਾਸੇ ਅੱਜ ਸਾਰਾ ਪਿੰਡ ਕੇਸਰੀ ਰੰਗ ਦੇ ਝੰਡਿਆਂ ਨਾਲ ਢਕਿਆ ਹੋਇਆ ਵਿਖਾਈ ਦਿਤਾ। ਭਾਰੀ ਗਿਣਤੀ ਵਿਚ ਇਕੱਠੇ ਹੋਏ ਨੌਜਵਾਨਾਂ ਦੇ ਸਿਰਾਂ ਉਪਰ ਵੀ ਕੇਸਰੀ ਦਸਤਾਰਾਂ ਸਜੀਆਂ ਹੋਈਆਂ ਸਨ। ਨੌਜਵਾਨਾਂ ਦੇ ਹੱਥਾਂ ਵਿਚ ਫੜੀਆਂ ਤਖ਼ਤੀਆਂ ਉਪਰ ‘ਬਲਵੰਤ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’, ਬਲਵੰਤ ਸਿੰਘ ਨੂੰ ਬਿਨਾਂ ਸ਼ਰਤ ਰਿਹਾ ਕਰੋ ਅਤੇ ਸਿੱਖਾਂ ਨਾਲ ਬੇਇਨਸਾਫ਼ੀ ਬੰਦ ਕਰੋ, ਦੇ ਨਾਹਰੇ ਲਿਖੇ ਹੋਏ ਸਨ। ਅਰਦਾਸ ਉਪਰੰਤ 400 ਤੋਂ ਵੱਧ ਵਾਹਨਾਂ ਦਾ ਕਾਫ਼ਲਾ ਰਾਜੋਆਣਾ ਦੀ ਵਸੀਅਤ ਲੈ ਕੇ ਅਕਾਲ ਤਖ਼ਤ ਸਾਹਿਬ ਨੂੰ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਵਲੋਂ ਘਰਾਂ ਉਤੇ ਕੇਸਰੀ ਝੰਡੇ ਲਹਿਰਾਉਣ ਦੀ ਅਪੀਲ ਤੋਂ ਬਾਅਦ ਰਾਏਕੋਟ ਦੇ ਪਿੰਡਾਂ ਵਿਚ ਕੇਸਰੀ ਰੰਗ ਦੇ ਝੰਡੇ ਲਹਿਰਾਉਣੇ ਸ਼ੁਰੂ ਹੋ ਗਏ ਹਨ। ਭਾਈ ਰਾਜੋਆਣਾ ਦੇ ਪਿੰਡ ਰਾਜੋਆਣਾ ਕਲਾਂ ਅਤੇ ਨਾਲ ਲਗਦੇ ਪਿੰਡ ਰਾਜੋਆਣਾ ਖੁਰਦ ਵਿਚ ਹਰ ਘਰ ਉਤੇ ਖੰਡੇ ਦੇ ਨਿਸ਼ਾਨ ਵਾਲਾ ਝੰਡਾ ਲਹਿਰਾ ਰਿਹਾ ਹੈ।
Wednesday, 21 March 2012
ਰਾਜੋਆਣਾ ਦੇ ਹੱਕ ਵਿਚ ਲਹਿਰ ਤੇਜ਼ ਹੋਣ ਲੱਗੀ, ਰਾਏਕੋਟ ਦੇ ਪਿੰਡਾਂ ਵਿਚ ਕੇਸਰੀ ਝੰਡੇ ਵਧਣ ਲੱਗੇ ਜੱਦੀ ਪਿੰਡ ਤੋਂ ਰਾਜੋਆਣਾ ਦੀ ਵਸੀਅਤ ਲੈ ਕੇ ਜਥਾ ਰਵਾਨਾ ਹੋਣ ਸਮੇਂ ਲੱਗੇ ਜ਼ੋਰਦਾਰ ਨਾਹਰੇ
Subscribe to:
Post Comments (Atom)

No comments:
Post a Comment