Image and video hosting by TinyPic

Welcome Ji.......

Dear Friends If you are WITH Bhai Balwant Singh Rajoana invite your friends in This Event http://www.facebook.com/events/366391103392961/

Tuesday, 20 March 2012

ਕੈਪਟਨ ਵੱਲੋਂ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਸਮੀਖਿਆ

ਚੰਡੀਗੜ੍ਹ 19 ਮਾਰਚ(ਕਮਲਾ ਸ਼ਰਮਾ) : ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਹਾਰ ਲਈ ਜਿੱਥੇ ਅਕਾਲੀ ਭਾਜਪਾ ਸਰਕਾਰ ਵੱਲੋਂ ਚਲਾਈ ਆਟਾ ਦਾਲ ਸਕੀਮ, ਬਸਪਾ ਦੇ ਖੜ੍ਹੇ ਹੋਏ ਉਮੀਦਵਾਰਾਂ ਵੱਲੋਂ ਵੋਟਾਂ ਤੋੜਨ ਅਤੇ ਆਪਣੀ ਕਾਂਗਰਸ ਪਾਰਟੀ ਵਿੱਚ ਵਿਰੋਧੀ ਉਮੀਦਵਾਰਾਂ ਨੂੰ ਦੋਸ਼ੀ ਠਹਿਰਾਇਆ ਉੱਥੇ ਹੀ ਉਹਨਾਂ ਅਕਾਲੀ ਪਾਰਟੀ ਉੱਤੇ ਵਿਰੋਧੀ ਕਾਂਗਰਸ ਉਮੀਦਵਾਰਾਂ ਨੂੰ 25 – 25 ਲੱਖ ਰੁਪਏ ਦੀ ਕਿਸ਼ਤ ਨਾਲ ਇੱਕ ਇੱਕ ਕਰੋੜ ਦੇ ਕੇ ਕਾਂਗਰਸ ਨੂੰ ਚੋਣਾਂ ਵਿੱਚ ਹਰਾਉਣ ਲਈ ਦਾਅਵਾ ਕੀਤਾ

ਉਹਨਾਂ ਕਿਹਾ ਕਿ ਇਹਨਾਂ ਕਾਰਨਾਂ ਕਰਕੇ ਕਾਂਗਰਸ ਨੂੰ ਪੰਜਾਬ ਵਿਚ ਮੁੜ ਤੇ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਵਿੱਚ ਅਜਿਹੇ 10 ਵਿਰੋਧੀ ਕਾਂਗਰਸੀਆਂ ਦੇ ਨਾ ਦੱਸੇ ਜਿਨਾਂ ਨੇ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਨੁਕਸਾਨ ਪਹੁੰਚਾਇਆਉਹਨਾਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਦੀ ਜ਼ਿੰਮੇਵਾਰੀ ਕਬੂਲ ਕੀਤੀਉਹਨਾਂ ਮੰਨਿਆ ਕਿ ਟਿਕਟਾਂ ਦੀ ਗਲਤ ਵੰਡ ਵੀ ਹਾਰ ਦਾ ਕਾਰਣ ਹੋ ਸਕਦੀ ਹੈ ਪ੍ਰੰਤੂ ਹੁਣ ਉਹ 2014 ਦੀਆਂ ਚੋਣਾਂ ਲਈ ਹਾਰ ਦੇ ਕਾਰਨਾਂ ਅਤੇ ਖ਼ਾਮੀਆਂ ਦਾ ਵਿਸ਼ਲੇਸ਼ਣ ਕਰਕੇ ਉਹਨਾਂ ਨੂੰ ਦੂਰ ਕਰਾਂਗੇ ਅਤੇ ਪੰਜਾਬ ਭਰ ਵਿਚ ਕਾਂਗਰਸੀ ਵਰਕਰਾਂ ਦੇ ਮੋਢੇ ਨਾਲ ਮੋਢੇ ਲਾਕੇ ਚੱਲਾਂਗੇ ਤਾਂ ਕਿ ਮੁੜ ਕੇ ਧੋਖਾ ਨਾ ਖਾ ਸਕੀਏ ਇਸ ਮੌਕੇ ਬੀਬੀ ਭੱਠਲ, ਸਾਬਕਾ ਕਾਂਗਰਸ ਵਿਧਾਇਕ ਦਲ ਦੀ ਨੇਤਾ ਨੇ ਜਿਥੇ ਸਦਨ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਨਵੇ ਨੇਤਾ ਸ੍ਰੀ ਸੁਨੀਲ ਜਾਖੜ ਨੂੰ ਬਣਾਏ ਜਾਣ ਤੇ ਵਧਾਈ ਦਿੱਤੀ ਅਤੇ ਸ੍ਰੀ ਮਤੀ ਸੋਨੀਆ ਗਾਧੀ ਦੇ ਫੈਸਲੇ ਦਾ ਸੁਆਗਤ ਕੀਤਾ, ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਆਪਣੀ ਇੱਕ ਪਰੰਪਰਾ ਹੈ ਕਿ ਪਾਰਟੀ ਹਾਈ ਕਮਾਨ ਜੋ ਵੀ ਫੈਸਲਾ ਕਰਦੀ ਹੈ ਉਸਦਾ ਸਾਰੇ ਸੁਆਗਤ ਕਰਦੇ ਹਨ
ਸ੍ਰੀ ਸੁਨੀਲ ਜਾਖੜ ਨੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਵੱਜੋ ਸੌਂਪੀ ਜਿੰਮੇਵਾਰੀ ਲਈ ਧੰਨਵਾਦ ਕਰਦਿਆ ਕਿਹ ਾ ਕਿ ਉਹ ਆਪਣੇ ਸਾਥੀਆ ਨਾਲ ਵਿਰੋਧੀ ਧਿਰ ਦੇ ਨੇਤਾ ਵੱਜੋ ਲੋਕ ਹਿੱਤਾਂ ਨਾਲ ਜੁੜੀਆਂ ਸਮੱਸਿਆਵਾਂ ਦੀ ਆਵਾਜ਼ ਜਿੰਮੇਵਾਰੀ ਅਤੇ ਸਾਕਾਰ ਆਤਮਕ ਅਤੇ ਮਜ਼ਬੂਤੀ ਨਾਲ ਉਠਾਉਣ ਗਏ

ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੇ ਕਾਂਗਰਸੀ ਵਰਕਰਾਂ ਦੇ ਉਤਸ਼ਾਹ ਨੂੰ ਨਕਾਰਿਆ ਨਹੀ ਹੈਸ੍ਰੀ ਜਾਖੜ ਨੇ ਕਿਹਾ ਕਿ ਕਾਮਯਾਬ ਸਾਥੀ ਕਾਂਗਰਸੀ ਵਰਕਰਾਂ ਨੇ ਜਿਸ ਤਰਾਂ ਕੰਮ ਕੀਤਾ ਉਹਨਾਂ ਲਈ ਉਹ ਉਹਨਾਂ ਨੂੰ ਸਲਾਮ ਕਰਦੇ ਹਨ
Share on :

No comments:

Post a Comment