Image and video hosting by TinyPic

Welcome Ji.......

Dear Friends If you are WITH Bhai Balwant Singh Rajoana invite your friends in This Event http://www.facebook.com/events/366391103392961/

Tuesday, 20 March 2012

ਰਾਜੋਆਣਾ ਆਪਣੇ ਫੈਸਲੇ 'ਤੇ ਅਟੱਲ : ਸਿੰਘ ਸਾਹਿਬ

ਗਿਆਨੀ ਗੁਰਬਚਨ ਸਿੰਘ ਮਰਜੀਵੜੇ ਨੂੰ ਜੇਲ੍ਹ 'ਚ ਮਿਲੇ, ਸ੍ਰੀ ਸਾਹਿਬ, ਸਿਰੋਪਾਓ ਦਿੱਤੇ
ਟਿਆਲਾ, 19 ਮਾਰਚ (ਗੁਰਮੁੱਖ ਰੁਪਾਣਾ)- ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਲੋਂ ਅੱਜ ਫਾਂਸੀ ਦੀ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕੇਂਦਰੀ ਜੇਲ੍ਹ ਪਟਿਆਲਾ ਦੀ ਕੋਠੀ ਨੰ: 18 ਵਿਖੇ ਮੁਲਾਕਾਤ ਕੀਤੀ
    ਇਸ ਮੌਕੇ ਉਨ੍ਹਾਂ ਨੇ ਭਾਈ ਰਾਜੋਆਣਾ ਨੂੰ ਸ੍ਰੀ ਸਾਹਿਬ, ਸ਼ਾਲ ਤੇ ਸਿਰੋਪਾਓ ਭੇਟ ਕਰਕੇ ਦਰਬਾਰ ਸਾਹਿਬ ਦੇ ਸਰੋਵਰ 'ਚੋਂ ਲਿਆਂਦਾ ਹੋਇਆ ਜਲ ਛਕਾਇਆਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਭਾਈ ਤਰਲੋਚਨ ਸਿੰਘ ਕੇਸਗੜ੍ਹ ਸਾਹਿਬ ਵਾਲੇ, ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ, ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਅਤੇ ਭਾਈ ਜਸਵਿੰਦਰ ਪਾਲ ਸਿੰਘ ਵੀ ਸ਼ਾਮਲ ਸਨਭਾਈ ਰਾਜੋਆਣਾ ਦੀ ਭੈਣ ਸਮੇਤ ਇਨ੍ਹਾਂ ਪੰਜ ਸ਼ਖਸੀਅਤਾਂ ਨੂੰ ਹੀ ਜੇਲ੍ਹ ਪ੍ਰਸ਼ਾਸਨ ਵਲੋਂ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲੀ ਹੋਈ ਸੀਜਦਕਿ ਜੇਲ੍ਹ ਤੋਂ ਬਾਹਰ ਕਈ ਹੋਰ ਧਾਰਮਿਕ ਆਗੂ ਵੀ ਸ਼ਾਮਲ ਹੋਏਮੁਲਾਕਾਤ ਕਰਨ ਉਪਰੰਤ ਜੇਲ੍ਹ ਤੋਂ ਬਾਹਰ ਪਹੁੰਚ ਕੇ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਰਾਜੋਆਣਾ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਮੁਕਰਰ ਕੀਤੀ ਫਾਂਸੀ ਦੀ ਸਜ਼ਾ ਦੇ ਖਿਲਾਫ ਕੋਈ ਵੀ ਚਾਰਾਜੋਈ ਨਾ ਕੀਤੀ ਜਾਵੇ ਅਤੇ ਨਾ ਹੀ ਇਸ ਫੈਸਲੇ ਖਿਲਾਫ ਕੋਈ ਪਟੀਸ਼ਨ ਦਾਇਰ ਕੀਤੀ ਜਾਵੇਸਿੰਘ ਸਾਹਿਬਾਨ ਨੇ ਦੱਸਿਆ ਕਿ ਭਾਈ ਰਾਜੋਆਣਾ ਜੇਲ੍ਹ 'ਚ ਸਹੀ ਸਲਾਮਤ ਹੈ ਅਤੇ ਉਸ ਦੇ ਚਿਹਰੇ 'ਤੇ ਪਹਿਲਾਂ ਨਾਲੋਂ ਨੂਰ ਜ਼ਿਆਦਾ ਜਾਪ ਰਿਹਾ ਹੈਉਨ੍ਹਾਂ ਕਿਹਾ ਕਿ ਅਜਿਹੇ ਕੌਮ ਦੇ ਸ਼ਹੀਦ ਹੁੰਦੇ ਹਨ, ਜਿਨ੍ਹਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈਸਿੰਘ ਸਾਹਿਬਾਨ ਮੁਤਾਬਕ ਭਾਈ ਰਾਜੋਆਣਾ ਨੇ ਆਪਣੀ ਭੈਣ ਕਮਲਦੀਪ ਕੌਰ ਦੀ ਮਿਸਾਲ ਦਿੰਿਦਆਂ ਜਨਤਾ ਨੂੰ ਅਪੀਲ ਕੀਤੀ ਕਿ ਭਰੂਣ ਹੱਤਿਆ ਨਾ ਕੀਤੀ ਜਾਵੇ, ਕਿਉਂਕਿ ਉਨ੍ਹਾਂ ਦੀ ਭੈਣ ਵੀ ਕਿਸੇ ਦੀ ਲੜਕੀ ਹੈ, ਜਿਸ ਨੇ ਆਪਣੀ ਜਾਇਦਾਦ ਵੇਚ ਕੇ ਉਸ ਦੇ ਕੇਸਾਂ ਦੀ ਪੈਰਵਾਈ ਕੀਤੀ ਅਤੇ ਅੱਜ ਵੀ ਜਾਰੀ ਹੈਸਿੰਘ ਸਾਹਿਬਾਨ ਨੇ ਕਿਹਾ ਕਿ ਭਾਈ ਰਾਜੋਆਣਾ ਨੇ ਹੋਰਨਾਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਫਾਂਸੀ ਸਜ਼ਾ ਦੇ ਖਿਲਾਫ ਕੋਈ ਅਪੀਲ ਨਾ ਕਰਨ !
Share on :

No comments:

Post a Comment