ਅੰਮ੍ਰਿਤਸਰ : ਦਿਲੀ ਤੋਂ ਮੁੜ ਰਿਹੇ ਕਿਸਾਨ ਸੰਗਰਸ਼ ਕਮੇਟੀ ਦੇ ਇਕ ਮੈਂਬਰ ਦੀ ਰੇਲ ਗੱਡੀ 'ਚ ਮੌਤ ਹੋਣ ਨਾਲ ਸੈਂਕੜੇ ਕਿਸਾਨਾ ਨੇ ਸਵੇਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਟ੍ਰੇਨ ਟ੍ਰੈਕ 'ਤੇ ਜਾਮ ਲਗਾ ਦਿੱਤਾ। ਇਸ ਕਾਰਨ ਸਾਰੀਆਂ ਟਰੇਨਾ ਦੀ ਆਵਾਜਾਈ ਪ੍ਰਭਾਵਿਤ ਹੋ ਗਈ। ਕਿਸਾਨਾ ਵਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਸਵੇਰੇ 10 ਵਜੇ ਤਕ ਨਾਅਰੇਬਾਜੀ ਕੀਤੀ ਗਈ। ਪ੍ਰਦਰਸ਼ਨਕਾਰੀ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਸਰਕਾਰੀ ਨੌਕਰੀ ਅਤੇ ਉਸ ਦੇ ਕਰਜੇ ਨੂੰ ਮੁਆਫ ਕਰਨ ਦੀ ਮੰਗ ਕਰ ਰਿਹੇ ਸਨ।
ਜਾਮ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਬਹੁਤੇ ਲੋਕ ਅਪਣੇ ਕੰਮ-ਧੰਦੇ 'ਤੇ ਨਹੀਂ ਜਾ ਸਕੇ। ਇਸ ਦੌਰਾਨ ਮੌਕੇ 'ਤੇ ਪਹੁੰਚੇ ਐੱਸ.ਡੀ.ਐੱਮ. ਮਨਜੀਤ ਸਿੰਘ ਨਰੰਗ ਵਲੋਂ ਕਿਸਾਨਾ ਦੀ ਮੰਗਾਂ ਪੂਰੀਆਂ ਕੀਤੇ ਜਾਣ ਦਾ ਯਕੀਨ ਦਵਾਉਣ 'ਤੇ ਰੇਲਵੇ ਟਰੈਕ ਤੋਂ ਧਰਨਾ ਹਟਾਇਆ ਗਿਆ।


No comments:
Post a Comment