Image and video hosting by TinyPic

Welcome Ji.......

Dear Friends If you are WITH Bhai Balwant Singh Rajoana invite your friends in This Event http://www.facebook.com/events/366391103392961/

Wednesday, 21 March 2012

‘ਜਥੇਦਾਰਾਂ’ ਨੇ ਭਾਈ ਰਾਜੋਆਣਾ ਦੀ ਫਾਂਸੀ ਬਾਰੇ 23 ਤਕ ਪੰਥ ਤੋਂ ਮੰਗੇ ਸੁਝਾਅ

ਅੰਮ੍ਰਿਤਸਰ, 20 ਮਾਰਚ (ਚਰਨਜੀਤ ਸਿੰਘ) : ਪਟਿਆਲਾ ਜੇਲ ਵਿਚ ਨਜ਼ਰਬੰਦ ਫਾਂਸੀ ਦੀ ਸਜ਼ਾ ਪ੍ਰਾਪਤ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ’ਤੇ ਲਟਕਾਉਣ ਦੀ ਤਰੀਕ ਤੈਅ ਕੀਤੇ ਜਾਣ ਤੋਂ ਬਾਅਦ ਪੈਦਾ ਹੋਈ ਸਥਿਤੀ ’ਤੇ ਵਿਚਾਰ ਕਰਨ ਲਈ ਤੇ ਇਸ ਮਾਮਲੇ ਵਿਚ ਸਾਂਝਾ ਕੌਮੀ ਪ੍ਰੋਗਰਾਮ ਉਲੀਕਣ ਲਈ ਅਕਾਲ ਤਖ਼ਤ ਸਾਹਿਬ ਵਿਖੇ ‘ਜਥੇਦਾਰਾਂ’ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਸਮੁੱਚੇ ਪੰਥ ਨੂੰ ਆਦੇਸ਼ ਦਿਤਾ ਗਿਆ ਕਿ 23 ਮਾਰਚ ਸਵੇਰੇ 11 ਵਜੇ ਤਕ ਭਾਈ ਰਾਜੋਆਣਾ ਦੇ ਮਾਮਲੇ ਵਿਚ ਅਪਣੇ ਵਿਚਾਰ ਲਿਖਤੀ ਤੌਰ ’ਤੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਭੇਜੇ ਜਾਣ। ਇਸੇ ਹੀ ਦਿਨ ਸਮੁੱਚੀਆਂ ਪੰਥਕ ਧਿਰਾਂ ਦੀ ਇਕ ਵਿਸ਼ੇਸ਼ ਮੀਟਿੰਗ ਪੰਜ ‘ਜਥੇਦਾਰਾਂ’ ਦੀ ਅਗਵਾਈ ਹੇਠ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਹੈ ਜਿਸ ਵਿਚ ਇਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਤੇ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਪੰਥਕ ਫ਼ੈਸਲੇ ਨੂੰ ਲਾਗੂ ਕਰਵਾਉਣ ਲਈ ਕੌਮ ਦੀ ਅਗਵਾਈ ‘ਜਥੇਦਾਰ’ ਕਰਨਗੇ। ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਪੰਜ ‘ਜਥੇਦਾਰਾਂ’ ਦੀ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ‘ਜਥੇਦਾਰ’ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ‘ਜਥੇਦਾਰ’ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ‘ਜਥੇਦਾਰ’ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ‘ਜਥੇਦਾਰ’ ਗਿਆਨੀ ਪ੍ਰਤਾਪ ਸਿੰਘ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਗੁਰੂ ਗ੍ਰੰਥ-ਗੁਰੂ ਪੰਥ ਅਤੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਭਾਵਨਾ, ਦ੍ਰਿੜਤਾ, ਸੂਰਬੀਰਤਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਭਾਈ ਰਾਜੋਆਣਾ ਦੇ ਸਿੱਖੀ ਸਿਦਕ, ਪੰਥਕ ਚਾਉ, ਭਰੋਸੇ ਨੂੰ ਬਣਾਈ ਰਖਣ ਲਈ ਬਲ ਬੁਧੀ ਵਿਵੇਕ ਅਤੇ ਸ਼ਕਤੀ ਪ੍ਰਦਾਨ ਕਰਨ। ‘ਜਥੇਦਾਰ’ ਨੇ ਕਿਹਾ ਕਿ ਭਾਈ ਰਾਜੋਆਣਾ ਦਾ ਜੀਵਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੈ ਅਤੇ ਇਸ ਵੇਲੇ ਸਾਰੀ ਕੌਮ ਦਾ ਰੋਮ-ਰੋਮ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਮਰਪਤ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਦਾ ਫ਼ੈਸਲਾ ਭਾਰਤੀ ਇਤਿਹਾਸ ਦੇ 1984 ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਵਲ ਇਕ ਹੋਰ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਸਿੱਖ ਮਾਨਸਿਕਤਾ ’ਤੇ ਨਾ ਭੁਲਾਏ ਜਾਣ ਵਾਲੇ ਜ਼ਖ਼ਮ ਪਹੁੰਚਣਗੇ। ‘ਜਥੇਦਾਰ’ ਨੇ ਕਿਹਾ ਕਿ ਇਸ ਮਾਮਲੇ ’ਤੇ ਸਾਰਾ ਪੰਥ 23 ਮਾਰਚ ਸਵੇਰੇ 11 ਵਜੇ ਤਕ ਭਾਈ ਰਾਜੋਆਣਾ ਦੇ ਮਾਮਲੇ ਵਿਚ ਅਪਣੇ ਵਿਚਾਰ ਲਿਖਤੀ ਤੌਰ ’ਤੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਭੇਜੇ ਜਾਣ। ਇਸੇ ਹੀ ਦਿਨ ਸਮੁੱਚੀਆਂ ਪੰਥਕ ਧਿਰਾਂ ਦੀ ਇਕ ਵਿਸ਼ੇਸ਼ ਮੀਟਿੰਗ ਪੰਜ ‘ਜਥੇਦਾਰਾਂ’ ਦੀ ਅਗਵਾਈ ਹੇਠ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਹੈ ਤੇ ਇਨ੍ਹਾਂ ਸੁਝਾਵਾਂ ਦੀ ਰੋਸ਼ਨੀ ਵਿਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਫ਼ੈਸਲੇ ਨੂੰ ਲਾਗੂ ਕਰਨ ਲਈ ਕਾਰਵਾਈ ਦੀ ਅਗਵਾਈ ‘ਜਥੇਦਾਰ’ ਖ਼ੁਦ ਕਰਨਗੇ। ‘ਜਥੇਦਾਰ’ ਨੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਗੁਰਦਵਾਰਾ ਕਮੇਟੀਆਂ ਨੂੰ ਹੁਕਮ ਦਿਤਾ ਕਿ ਭਾਈ ਰਾਜੋਆਣਾ ਦੀ ਚੜ੍ਹਦੀਕਲਾ ਲਈ 23 ਮਾਰਚ 2012 ਨੂੰ ਹਰ ਗੁਰੂ ਘਰ ਵਿਚ ਅਖੰਡ ਪਾਠ ਸ਼ੁਰੂ ਕੀਤੇ ਜਾਣ। ਕੁੱਝ ਗ਼ੈਰ ਜ਼ਿੰਮੇਵਾਰ ਵਿਅਕਤੀਆਂ ਵਲੋ ਭਾਈ ਰਾਜੋਆਣਾ ਦੇ ਜਲਾਦ ਬਣਨ ਦੀ ਪੇਸ਼ਕਸ਼ ਬਾਰੇ ‘ਜਥੇਦਾਰ’ ਨੇ ਕਿਹਾ ਕਿ ਅਜਿਹੇ ਬਿਆਨ ਦੇਣ ਵਾਲੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਲਾਉਣ ਲਈ ਯਤਨਸ਼ੀਲ ਹਨ।
Share on :

No comments:

Post a Comment