Image and video hosting by TinyPic

Welcome Ji.......

Dear Friends If you are WITH Bhai Balwant Singh Rajoana invite your friends in This Event http://www.facebook.com/events/366391103392961/

Wednesday, 21 March 2012

ਲੰਦਨ ’ਚ ਰਾਜੋਆਣਾ ਦੇ ਹੱਕ ਵਿਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਸਿੱਖਾਂ ਵਲੋਂ ਰੋਸ ਵਿਖਾਵਾ, ਘਰਾਂ ਉਤੇ ਲਗਾਏ ਕੇਸਰੀ ਝੰਡੇ

ਜ¦ਧਰ, 20 ਮਾਰਚ (ਪਰਦੀਪ ਸਿੰਘ ਬਸਰਾ) : ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਸਬੰਧੀ ਮੰਗ ਨੂੰ ਲੈ ਕੇ ਅੱਜ ਲੰਦਨ ਵਿਖੇ ਭਾਰਤੀ ਹਾਈ ਕਮਿਸ਼ਨ ਸਾਹਮਣੇ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਪ੍ਰਸਿੱਧ ਯੁਵਾ ਆਗੂ ਸ. ਪਰਮਜੀਤ ਸਿੰਘ ਜੌਹਲ ਵਲੋਂ ਲੰਦਨ ਤੋਂ ਭੇਜੀ ਸੂਚਨਾ ਮੁਤਾਬਕ ਅੱਜ ਦੁਪਹਿਰ ਇੰਗਲੈਂਡ ਦੇ ਸਮੇਂ ਮੁਤਾਬਕ 12 ਤੋਂ 2 ਵਜੇ ਤਕ ਹੋਏ ਮੁਜ਼ਾਹਰੇ ਵਿਚ ਇੰਗਲੈਂਡ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸ਼ਾਮਲ ਹੋਏ। ਸ. ਜੌਹਲ ਨੇ ਦਸਿਆ ਕਿ ਭਾਈ ਰਾਜੋਆਣਾ ਦੇ ਹੱਕ ਵਿਚ ਅਤੇ ਭਾਰਤ ਤੇ ਪੰਥਕ ਸਰਕਾਰ ਵਿਰੁਧ ਲੋਕਾਂ ਵਿਚ ਭਾਰੀ ਰੋਸ ਹੈ। ਵੱਖ-ਵੱਖ ਬੁਲਾਰਿਆਂ ਨੇ ਭਾਰਤੀ ਨਿਆਂਇਕ ਪ੍ਰਣਾਲੀ ਦੇ ਦੋਹਰੇ ਕਿਰਦਾਰ ਦੀ ਸਖ਼ਤ ਅਲੋਚਨਾ ਕੀਤੀ ਕਿ ਸਿੱਖ ਕਤਲੇਆਮ ਦੇ ਦੋਸ਼ੀ ਹਾਲੇ ਵੀ ਖੁਲ੍ਹੇ ਘੁੰਮ ਰਹੇ ਹਨ ਜਦਕਿ ਭਾਈ ਰਾਜੋਆਣਾ ਵਰਗੇ ਸਿੱਖ ਕੌਮ ਦੇ ਅਣਖੀ ਸੂਰਬੀਰਾਂ ਨੂੰ ਫਾਂਸੀ ਦੀ ਸਜ਼ਾ ਦੇ ਹੁਕਮ ਸੁਣਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਵਿਚ ਬਹੁ ਗਿਣਤੀ ਨੂੰ ਹੋਰ ਤਰੀਕੇ ਨਾਲ ਅਤੇ ਘੱਟ ਗਿਣਤੀਆਂ ਨੂੰ ਵਖਰੇ ਢੰਗ ਨਾਲ ਇਨਸਾਫ਼ ਦਿਤਾ ਜਾਂਦਾ ਹੈ। ਸ. ਜੌਹਲ ਨੇ ਦਸਿਆ ਕਿ ਬੁਲਾਰਿਆਂ ਨੇ ਖਾੜਕੂਆਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਇਸ ਮਸਲੇ ’ਤੇ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰਾਂ’ ਨੂੰ ਮੋਹਰੀ ਰੋਲ ਅਦਾ ਕਰਨ ਦੀ ਅਪੀਲ ਕੀਤੀ ਗਈ। ਬੁਲਾਰਿਆਂ ਨੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਅਤੇ ਹੋਰ ਅਕਾਲੀ ਆਗੂਆਂ ਤੇ ਵਿਧਾਇਕਾਂ ਦੀ ਚੁਪੀ ’ਤੇ ਭਾਰੀ ਕਿੰਤੂ ਕੀਤਾ। ਉਨ੍ਹਾਂ ਸ. ਬਾਦਲ ਨੂੰ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੋਕਣ ਲਈ ਪੰਜਾਬ ਅਸੰਬਲੀ ਵਿਚ ਮਤਾ ਪਾਸ ਕਰਨ ਦੀ ਅਪੀਲ ਕੀਤੀ। ਰੋਸ ਪ੍ਰਦਰਸ਼ਨ ਬਾਰੇ ਸਥਾਨਕ ਸਿੱਖ ਚੈਨਲ ਅਤੇ ਸੰਗਤ ਟੀ.ਵੀ. ਚੈਨਲ ਰਾਹੀਂ ਸਿੱਖਾਂ ਨੂੰ ਲੰਦਨ ਹਾਈ ਕਮਿਸ਼ਨ ਸਾਹਮਣੇ ਇਕੱਤਰ ਹੋਣ ਲਈ ਦਿਤੇ ਸੁਨੇਹੇ ਦਾ ਅਸਰ ਏਨਾ ਸੀ ਕਿ ਪ੍ਰਬੰਧਕ ਇਸ ਸਬੰਧੀ 3-4 ਸੌ ਲੋਕਾਂ ਦੇ ਇਕੱਠ ਦੀ ਸੰਭਾਵਨਾ ਮੰਨ ਕੇ ਵਿਚਰ ਰਹੇ ਸਨ ਕਿ ਇਕੱਠ ਹਜ਼ਾਰਾਂ ਦੀ ਤਦਾਦ ਵਿਚ ਹੋਇਆ ਵੇਖ ਕੇ ਭਾਰੀ ਹੈਰਾਨੀ ਪਾਈ ਜਾ ਰਹੀ ਸੀ। ਇਸ ਮੌਕੇ 75 ਫ਼ੀ ਸਦੀ ਤੋਂ ਵਧੇਰੇ ਨੌਜਵਾਨ ਸਨ। ਉਕਤ ਤੋਂ ਇਲਾਵਾ ਬੀਬੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਰੋਸ ਪ੍ਰਦਰਸ਼ਨ ਵਿਚ ਸਾਰੇ ਅਕਾਲੀ ਦਲਾਂ ਦੇ ਆਗੂ, ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਆਗੂ ਪੁੱਜੇ ਹੋਏ ਸਨ। ਇਸ ਮੌਕੇ ਜ਼ਬਰਦਸਤ ਨਾਹਰੇਬਾਜ਼ੀ ਹੋਈ। ਅਨੇਕਾਂ ਲੋਕਾਂ ਵਲੋਂ ਅਪਣੇ ਘਰਾਂ ’ਤੇ ਕੇਸਰੀ ਨਿਸ਼ਾਨ ਵਾਲੇ ਛੋਟੇ ਝੰਡੇ ਵੀ ਲਗਾ ਕੇ ਭਾਈ ਰਾਜੋਆਣਾ ਨੂੰ ਅਪਣੀ ਨੈਤਿਕ ਹਮਾਇਤ ਤੇ ਪੰਥ ਪ੍ਰਸਤੀ ਦਾ ਸਬੂਤ ਦਿਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਮੁਠੱਡਾ, ਹਰਦੀਪ ਸਿੰਘ ਵੂਲਵਹੈਂਪਟਨ, ਗੁਰਮੀਤ ਸਿੰਘ ਗਿੱਲ, ਅਵਤਾਰ ਸਿੰਘ, ਜੋਗਾ ਸਿੰਘ, ਅਮਰਦੀਪ ਸਿੰਘ ਅਤੇ ਕੁਲਦੀਪ ਸਿੰਘ ਚਹੇੜੂ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।
Share on :

No comments:

Post a Comment