Image and video hosting by TinyPic

Welcome Ji.......

Dear Friends If you are WITH Bhai Balwant Singh Rajoana invite your friends in This Event http://www.facebook.com/events/366391103392961/

Tuesday, 20 March 2012

ਰਾਜੋਆਣਾ ਨੂੰ ਫਾਂਸੀ ਦੇ ਵਿਰੋਧ 'ਚ ਸੈਂਕੜੇ ਕਾਰਾਂ ਦਾ ਕਾਫਲਾ ਅਕਾਲ ਤਖ਼ਤ ਪੁੱਜਾ

ਅੰਮ੍ਰਿਤਸਰ, 18 ਮਾਰਚ (ਗੁਰਦਿਆਲ ਸਿੰਘ) :ਭਾਵੇਂ ਸਰਕਾਰ ਬਲਵੰਤ ਸਿੰਘ ਰਾਜੋਆਣਾ ਲੰਮੇ ਸਮੇਂ ਤੋਂ ਜੇਲ੍ਹ ਵਿਚ ਰਹੇ ਤਾਂ ਕਿਸੇ ਟਕਸਾਲੀ, ਸ਼੍ਰੋਮਣੀ ਅਕਾਲੀ ਦਲ, ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਪਰ ਅੱਜ ਸਿੱਖ ਕੌਮ ਉਨ੍ਹਾਂ ਨੂੰ ਫਾਂਸੀ 31 ਮਾਰਚ ਨੂੰ ਹੋਣ ਕਰਕੇ ਜਾਗ ਗਈ ਹੈ ਭਾਈ ਦਾਦੂਵਾਲ ਦੀ ਅਗਵਾਈ ਹੇਠ ਅੱਜ ਸੈਂਕੜੇ ਕਾਰਾਂ ਦਾ ਕਾਫਲਾ ਸ੍ਰੀ ਅਕਾਲ ਤਖ਼ਤ ਤੇ ਭਾਈ ਰਾਜੋਆਣਾ ਦੀ ਵਸੀਅਤ ਲੈ ਕੇ ਪੁੱਜਾ ਜੋ ਨਾਅਰੇ ਮਾਰ ਰਿਹਾ ਸੀ ਕਿ 'ਇਕ ਰਾਜੋਆਣਾ ਨੂੰ ਫਾਂਸੀ ਦਿਉਗੇ ਤਾਂ ਹਜ਼ਾਰਾ ਬਲਵੰਤ ਸਿੰਘ ਰਾਜੋਆਣਾ ਪੈਦਾ ਹੋਣਗੇ ਅੱਜ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਦੀ ਅਗਵਾਈ ਹੇਠ ਹਾਲ ਬਾਜ਼ਾਰ ਦੇ ਰਸਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਵਸੀਅਤ ਦੇਣ ਲਈ ਸੈਕੜੇ ਕਾਰਾਂ ਦਾ ਕਾਫਲਾ ਨਾਅਰੇ ਮਾਰਦਾ ਪੂਜਾ ਖਾਲਿਸਤਾਨ ਜ਼ਿੰਦਾਬਾਦ, ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਕਾਫਲਾ ਜਾਂਦੇ ਜਾਂਦੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਦਾ ਹੋਇਆ ਇਸ਼ਤਿਹਾਰ ਸੁੱਟ ਰਿਹਾ ਸੀ, ਜਿਸ ਉਪਰ ਦੋ ਫੋਟੋਆਂ ਇਕ ਪਾਸੇ ਸ਼ਹੀਦ ਭਾਈ ਦਿਲਾਵਰ ਸਿੰਘ (ਜੈ ਸਿੰਘ ਵਾਲਾ) ਦੂਸਰੇ ਪਾਸੇ ਸ੍ਰ. ਬਲਵੰਤ ਸਿੰਘ ਰਾਜੋਆਣਾ ਦੀਆਂ ਸਨ ਇਸ਼ਤਿਹਾਰ ਉਪਰ ਲਿਖਿਆ ਸੀ ''ਮੇਰੇ ਖੂਨ ਨੇ ਤਾਂ ਰੁੱਖ ਸਿੰਜਿਆ, ਕੀ ਹੋਇਆ ਜੇ ਪੱਤਿਆਂ 'ਤੇ ਮੇਰਾ ਨਾਮ ਨਹੀਂ'' ਮੇਰੀ ਇੱਛਾ ਇਹ ਹੈ ਕਿ ਜਦ ਵੀ ਹਿੰਦੋਸਤਾਨੀ ਹਾਕਮਾਂ ਵੱਲੋਂ ਮੈਨੂੰ ਫਾਂਸੀ ਦੇ ਤਖ਼ਤੇ 'ਤੇ ਚਾੜ੍ਹਿਆ ਜਾਵੇਗਾ ਤਾਂ ਸਾਰਾ ਖਾਲਸਾ ਪੰਥ ਆਪਣੇ-ਆਪਣੇ ਘਰਾਂ 'ਤੇ ਖਾਲਸਾਈ ਝੰਡੇ ਲਹਿਰਾ ਕੇ ਇਸ ਦਾ ਸਵਾਗਤ ਕਰੇ ਕਿ ਇਕ ਸਿਰ ਇਨ੍ਹਾਂ ਕਾਤਲਾਂ ਅਤੇ ਜ਼ਾਲਮਾਂ ਅੱਗੇ ਝੁਕਿਆ ਨਹੀਂ, ਨਾ ਹੀ ਇਨ੍ਹਾਂ ਤੋਂ ਜ਼ਿੰਦਗੀ ਦੀ ਭੀਖ ਮੰਗੀ'' ਇਸ਼ਤਿਹਾਰ ਦੇ ਅੱਗੇ ਲਿਖਿਆ ਸੀ ਕਿ 'ਜੇਕਰ ਮੇਰੇ ਵਿਚਾਰ ਜਿਉਂਦੇ ਰਹੇ ਤਾਂ ਉਨ੍ਹਾਂ ਵਿਚੋਂ ਹਜ਼ਾਰਾਂ 'ਬਲਵੰਤ ਸਿੰਘ' ਹੋਰ ਪੈਦਾ ਹੋਣਗੇ'' ਕੌਮ ਨੂੰ ਇਕ ਅਪੀਲ : ਸਾਰੀ ਸਿੱਖ ਕੌਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੌਮ ਇਕ ਆਮ ਸਿੱਖ ਦੇ ਸਿਦਕ ਅਤੇ ਸਿੱਖ ਦੇ ਦਮਗਜ਼ੇ ਮਾਰਨ ਵਾਲੇ ਡਰਪੋਕ ਲੋਕਾਂ ਵਿਚਕਾਰ ਫਰਕ ਜ਼ਰੂਰ ਮਹਿਸੂਸ ਕਰੇ ਅੱਜ ਜਿਹੜੇ 100 ਤੋਂ ਉਪਰ ਕਾਰਾਂ ਦਾ ਕਾਫਲਾ ਜਿਸ ਵਿਚ ਪੀਲੀਆਂ ਪੱਗਾਂ ਵਾਲੇ ਸਿੱਖ ਅਤੇ ਪੀਲੇ ਪਟਕੇ ਬੰਨੇ ਕੁਝ ਸਿਰਾਂ ਤੋਂ ਮੋਨੇ ਲੋਕ ਸ਼ਾਮਲ ਸਨ ਇਉਂ ਲਗ ਰਿਹਾ ਸੀ ਜਿਵੇਂ ਮੁੜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਮੇਂ ਵਿਚ ਹੁੰਦਾ ਰਿਹਾ ਉਸੇ ਤਰ੍ਹਾਂ ਅੱਜ ਸਵਰਗੀ ਭਿੰਡਰਾਂਵਾਲੇ ਵਾਂਗ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਚਰੇ ਹਨ
Share on :

No comments:

Post a Comment