ਨਵੀਂ ਦਿੱਲੀ, 18 ਮਾਰਚ (ਚ.ਨ.ਸ.) : ਜਰਮ ਸੈਲ ਕੈਂਸਰ ਨਾਲ ਜੂਝ ਰਹੇ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਕੀਮੋਥੈਰੇਪੀ ਦਾ ਤੀਸਰਾ ਅਤੇ ਆਖਰੀ ਚਰਣ ਪੂਰਾ ਹੋਣ 'ਤੇ ਬੋਸਟਨ ਵਿਚ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਯੁਵਰਾਜ ਨੇ ਟਵਿੱਟਰ 'ਤੇ ਲਿਖਿਆ, ''ਤੀਸਰਾ ਕੀਮੋ ਚਰਣ ਪੂਰਾ ਹੋ ਚੁੱਕਿਆ ਹੈ, ਹਸਪਤਾਲ ਤੋਂ ਵਾਪਿਸ ਆ ਗਿਆ ਹਾਂ ਅਤੇ ਹੁਣ ਮੈਂ ਅਜ਼ਾਦ ਹਾਂ। ਬਿਮਾਰੀ ਤੋਂ ਉੱਭਰਨ ਦਾ ਰਸਤਾ ਹੁਣ ਸ਼ੁਰੂ ਹੁੰਦਾ ਹੈ। ਦੇਸ ਪਰਤਣ ਲਈ ਬੇਕਰਾਰ ਹਾਂ।'' ਯੁਵਰਾਜ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ, ''ਮੈਂ ਤਹਿ ਦਿਲ ਤੋਂ ਤੁਹਾਡੇ ਸਾਰਿਆਂ ਨੂੰ ਪਿਆਰ ਅਤੇ ਪ੍ਰਾਥਨਾ ਲਈ ਧੰਨਵਾਦ ਦਿੰਦਾ ਹਾਂ। ਮੈਨੂੰ ਯਕੀਨ ਹੈ ਕਿ ਇਨ੍ਹਾਂ ਨੇ ਡਾਕਟਰਾਂ ਦੇ ਇਲਾਜ ਨਾਲ ਮਿਲ ਕੇ ਕੰਮ ਕੀਤਾ।''ਯੁਵਰਾਜ ਨੇ ਸਚਿਨ ਤੇਂਦੁਲਕਰ ਨੂੰ ਕੌਮਾਂਤਰੀ ਕ੍ਰਿਕਟ ਵਿਚ ਉਨ੍ਹਾਂ ਦੇ 100ਵੇਂ ਸੈਂਕੜੇ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਚਿਨ ਆਪਣੀ ਪੀੜ੍ਹੀ ਦੇ ਮਾਸਟਰ ਹਨ
Tuesday, 20 March 2012
Subscribe to:
Post Comments (Atom)

No comments:
Post a Comment