ਭੁਵਨੇਸ਼ਵਰ, 18 ਮਾਰਚ (ਚ.ਨ.ਸ.) : ਮਾਓਵਾਦੀਆਂ ਨੇ ਓਡਿਸ਼ਾ ਦੇ ਆਦੀਵਾਸੀ ਬਹੁ ਗਿਣਤੀ ਕੰਧਮਾਲ-ਗੰਜਾਮ ਸਰਹੱਦੀ ਖੇਤਰ ਤੋਂ ਇਟਲੀ ਦੇ ਦੋ ਸੈਲਾਨੀਆਂ ਨੂੰ ਅਗਵਾ ਕਰ ਲਿਆ। ਇਹ ਜਾਣਕਾਰੀ ਐਤਵਾਰ ਨੂੰ ਪੁਲਸ ਨੇ ਦਿੱਤੀ। ਪੁਲਸ ਮਹਾਨਿਦੇਸ਼ਕ ਮਨਮੋਹਨ ਪ੍ਰਹਰਾਜ ਮੁਤਾਬਕ ਮਾਓਵਾਦੀਆਂ ਵਲੋਂ ਕੰਧਮਾਲ ਜ਼ਿਲੇ 'ਚ ਦੋ ਲੋਕਾਂ ਦੇ ਅਗਵਾ ਦੀ ਖਬਰ ਮਿਲੀ ਹੈ। ਪੂਰੀ ਜਾਣਕਾਰੀ ਦਾ ਇੰਤਜ਼ਾਰ ਹੈ। ਗ੍ਰਹਿ ਸਕੱਤਰ ਯੂ. ਐਨ. ਬਹਰਾ ਨੇ ਐਤਵਾਰ ਨੂੰ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੱਲ ਰਾਤ ਅਗਵਾ ਦੀ ਇਹ ਘਟਨਾ ਘਟੀ। ਸਮਝਿਆ ਜਾਂਦਾ ਹੈ ਕਿ ਕੰਧਮਾਲ ਅਤੇ ਗੰਜਾਮ ਜ਼ਿਲਿਆਂ ਦੇ ਸਰਹੱਦੀ ਖੇਤਰਾਂ 'ਚ ਘਟਨਾ ਹੋਈ ਅਤੇ ਹਾਲਾਤ 'ਤੇ ਨਜ਼ਦੀਕ ਤੋਂ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ ਤਤਕਾਲ ਕੋਈ ਜਾਣਕਾਰੀ ਨਹੀਂ ਮਿਲੀ ਹਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਰੀ ਤੋਂ ਦੋ ਹੋਰ ਲੋਕਾਂ ਨਾਲ 12 ਮਾਰਚ ਨੂੰ ਇਲਾਕੇ ਦੇ ਦੌਰੇ 'ਤੇ ਆਏ ਵਿਦੇਸ਼ੀ ਸੈਲਾਨੀਆਂ ਦੀ ਪਛਾਣ ਬੋਸੁਸਕੋ ਪਾਓਲੋ ਅਤੇ ਕਲਾਡੀਓ ਵਜੋਂ ਹੋਈ ਹੈ ਅਤੇ ਇਨ੍ਹਾਂ 'ਚੋਂ ਇਕ ਕਰੀਬ 10 ਸਾਲ ਤੋਂ ਪੁਰੀ 'ਚ ਰਹਿ ਰਿਹਾ ਸੀ।
Tuesday, 20 March 2012
Subscribe to:
Post Comments (Atom)

No comments:
Post a Comment