ਇਸਲਾਮਾਬਾਦ, 21 ਮਾਰਚ (ਪੀ. ਟੀ. ਆਈ)-ਭਾਰਤ ਨਾਲ ਵਪਾਰ ਵਾਲੀਆਂ ਵਸਤੂਆਂ ਦੀ ਨੈਗੇਟਿਵ ਸੂਚੀ ਦਾ ਨੋਟੀਫਿਕੇਸ਼ਨ ਅੱਜ ਪਾਕਿਸਤਾਨ ਸਰਕਾਰ ਨੇ ਜਾਰੀ ਕਰ ਦਿੱਤਾ ਹੈ। ਜਿਸ ਵਿਚ 1209 ਵਸਤੂਆਂ 'ਤੇ ਪਾਬੰਦੀ ਲਗਾਈ ਹੈ। ਵਣਜ ਮੰਤਰੀ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਆਖਿਆ ਗਿਆ ਹੈ ਕਿ ਜਿਹੜੀਆਂ ਚੀਜ਼ਾਂ ਭਾਰਤ ਤੋਂ ਮੰਗਵਾਈਆਂ ਜਾ ਸਕਦੀਆਂ ਹਨ, ਉਨ੍ਹਾਂ ਵਿਚੋਂ 137 ਵਸਤੂਆਂ ਵਾਹਘਾ ਸਰਹੱਦ ਦੇ ਸੜਕੀ ਰਸਤੇ ਮੰਗਵਾਈਆਂ ਜਾ ਸਕਦੀਆਂ ਹਨ। ਇਨ੍ਹਾਂ ਵਸਤੂਆਂ ਵਿਚ ਪ੍ਰਮੁੱਖ ਤੌਰ 'ਤੇ ਸਬਜ਼ੀਆਂ ਅਤੇ ਅਖ਼ਬਾਰੀ ਕਾਗਜ਼ ਸ਼ਾਮਿਲ ਹਨ। ਸਿਰਫ ਕੱਚਾ ਮਾਲ ਉਹੀ ਮੰਗਵਾਇਆ ਜਾ ਸਕਦਾ ਹੈ, ਜਿਹੜਾ ਪਾਕਿ ਵਿਚ ਉਪਲਬਧ ਨਾ ਹੋਵੇ, ਸਿਰਫ ਉਹੀ ਵੈਕਸੀਨ ਭਾਰਤੀ ਕੰਪਨੀਆਂ ਤੋਂ ਮੰਗਵਾਈ ਜਾ ਸਕਦੀ ਹੈ, ਜਿਸ ਨੂੰ ਵਿਸ਼ਵ ਸਿਹਤ ਆਰਗੇਨਾਈਜੇਸ਼ਨ ਵੱਲੋਂ ਮਾਨਤਾ ਮਿਲੀ ਹੋਵੇ। ਹੁਣ ਪਾਕਿਸਤਾਨ ਕਰੀਬ 2000 ਵਸਤੂਆਂ ਭਾਰਤ ਤੋਂ ਮੰਗਵਾ ਸਕੇਗਾ।
Wednesday, 21 March 2012
Subscribe to:
Post Comments (Atom)

No comments:
Post a Comment