ਨਵੀਂ ਦਿੱਲੀ/ਬੰਗਲੌਰ, 21 ਮਾਰਚ (ਪੀ. ਟੀ. ਆਈ)-ਕਰਨਾਟਕ ਵਿਚ ਚੱਲ ਰਹੇ ਸੰਕਟ ਦੌਰਾਨ ਉਥੋਂ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਅੱਜ ਨਵੀਂ ਦਿੱਲੀ ਪੁੱਜ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਕੋਈ ਮੰਗ ਨਹੀਂ ਹੈ ਪਰ ਉਹ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਪਾਰਟੀ ਪ੍ਰਧਾਨ ਨਿਤਿਨ ਗਡਕਰੀ ਅਤੇ ਅਰੁਣ ਜੇਤਲੀ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ ਦੀ ਜਾਣਕਾਰੀ ਦੇਣਗੇ। ਦੂਜੇ ਪਾਸੇ ਕਰਨਾਟਕ ਦੇ ਮੁੱਖ ਮੰਤਰੀ ਡੀ. ਵੀ. ਸਦਾਨੰਦਾ ਨੂੰ ਵੀ ਭਾਜਪਾ ਹਾਈ ਕਮਾਨ ਨੇ ਦਿੱਲੀ ਬੁਲਾਇਆ, ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾ ਰਿਹਾ। ਕਲੀਨ ਚਿੱਟ ਦੇਣ ਦੇ ਵਿਰੁੱਧ ਸੁਪਰੀਮ ਕੋਰਟ 'ਚ ਅਪੀਲ ਦਾਖਲ : ਕਰਨਾਟਕ ਹਾਈਕੋਰਟ ਵਲੋਂ ਯੇਦੀਯੁਰੱਪਾ ਖ਼ਿਲਾਫ ਰਾਜ ਲੋਕਾਯੁਕਤ ਵਲੋਂ ਦਾਇਰ ਕੀਤੀ ਐਫ. ਆਈ. ਆਰ. ਨੂੰ ਰੱਦ ਕਰਨ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਹੈ। ਹਾਈਕੋਰਟ ਦੇ ਫੈਸਲੇ ਵਿਰੱਧ ਅਪੀਲ ਸਰੀਜਨ ਬਾਸ਼ਾ ਨਾਂਅ ਦੇ ਵਿਅਕਤੀ ਨੇ ਕੀਤੀ ਹੈ, ਜਿਸ ਨੇ ਪਹਿਲਾਂ ਯੇਦੀਯੁਰੱਪਾ ਵਿਰੁੱਧ ਮਾਮਲੇ ਦਰਜ ਕਰਨ ਲਈ ਰਾਜ ਲੋਕਾਯੁਕਤ ਕੋਲ ਪਹੁੰਚ ਕੀਤੀ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਹਾਈਕੋਰਟ ਨੇ ਉਸ ਦਾ ਪੱਖ ਸੁਣੇ ਬਿਨਾਂ ਹੀ ਇਹ ਫੈਸਲਾ ਸੁਣਾਇਆ ਹੈ।
Wednesday, 21 March 2012
Subscribe to:
Post Comments (Atom)

No comments:
Post a Comment